
ਇਮੀਗ੍ਰੇ&
ਇਮੀਗ੍ਰੇਸ਼ਨ ਕੰਪਨੀ ਖਿਲਾਫ ਬਹੁਤ ਸਾਰੀਆਂ ਆਈਆਂ ਸਨ ਸ਼ਿਕਾਇਤਾਂ ਕੰਪਨੀ ਦੇ ਡਾਇਰੈਕਟਰਾਂ ਵੱਲੋਂ ਐਕਟ ਦੀ ਕੀਤੀ ਗਈ ਉਲਘਣਾ ਐਸ.ਏ.ਐਸ.ਨਗਰ : ਜ਼ਿਲ੍ਹਾ ਮੈਜਿਸਟ੍ਰੇਟ ਗੁਰਪ੍ਰੀਤ ਕੌਰ ਸਪਰਾ ਆਈ.ਏ.ਐਸ ਵੱਲੋਂ ਇਮੀਗ੍ਰੇਸ਼ਨ ਕੰਪਨੀ WWICS, ਏ-12, ਦੂਜੀ ਮੰਜਿਲ ਫੇਜ਼-6 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਲਾਇਸੰਸ ਰੱਦ ਕੀਤਾ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਆਪਣੇ ਜਾਰੀ ਹੁਕਮਾਂ ਵਿੱਚ ਲਾਇਸੰਸ ਹਾਸਲ ਕਰਨ ਲਈ ਐਕਟ ਦੀ ਉਲੰਘਣਾ ਕਰਨ ਅਤੇ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਅਧਾਰ ਤੇ ਰੱਦ ਕੀਤਾ ਗਿਆ ਹੈ। ਇਸ ਦੀ ਸੂਚਨਾ ਵਧੀਕ ਮੁੱਖ ਸਕੱਤਰ ਗ੍ਰਹਿ ਅਤੇ ਨਿਆਂ ਵਿਭਾਗ, ਪੰਜਾਬ ਦੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ, ਜ਼ਿਲ੍ਹਾ ਪੁਲਿਸ ਮੁਖੀਆਂ, ਸਬ ਡਵੀਜਨ ਮੈਜਿਸਟ੍ਰੇਟ ਡੇਰਾਬੱਸੀ, ਖਰੜ, ਮੋਹਾਲੀ, ਜ਼ਿਲ੍ਹਾ ਮੈਜਿਸਟ੍ਰੇਟ ਚੰਡੀਗੜ੍ਹ ਯੂ.ਟੀ ਅਤੇ ਸ੍ਰੀ ਅਨੁਜ ਕੌਸਲ ਸਪੁਤਰ ਸ੍ਰੀ ਧਰਮਪਾਲ ਕੌਸਲ, ਅਥੋਰਾਈਜ਼ਡ ਰਿਪਰਜੈਟਿਵ, ਵਰਲਡ ਵਾਇਡ ਇਮੀਗ੍ਰੇਸ਼ਨ ਕੰਸਲਟੈਂਸ ਸਰਵਿਸ ਏ 12, ਇੰਡਸਟਰੀਅਲ ਏਰੀਆ ਫੇਜ਼-6, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਤਹਿਸੀਲਦਾਰ ਮੋਹਾਲੀ ਰਾਹੀਂ ਸੂਚਨਾ ਦੇ ਦਿੱਤੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਆਪਣੇ ਹੁਕਮਾਂ ਵਿੱਚ ਲਿਖਿਆ ਹੈ ਕਿ ਇਸ ਇਮੀਗ੍ਰੇਸਨ ਕੰਪਨੀ ਦੇ ਦਫ਼ਤਰ ਅਤੇ ਡਾਇਰੈਕਟਰਾਂ ਖਿਲਾਫ ਬਹੁਤ ਸਾਰੀਆਂ ਸਿਕਾਇਤਾਂ ਆਇਆ ਸਨ ਅਤੇ 01-02-2012 ਨੂੰ ਅੰਡਰ ਸੈਕਸ਼ਨ 420, 188 ਆਫ ਆਈ.ਪੀ.ਸੀ ਅਤੇ ਸੈਕਸ਼ਨ 24 ਆਫ ਇਮੀਗ੍ਰੇਸ਼ਨ ਐਕਟ 1983 ਅਤੇ 187, 192, 199, 203, 418 ਆਈ.ਪੀ.ਸੀ ਹੇਠ ਕੰਪਨੀ ਦੇ ਡਾਇਰੈਕਟਰ ਸ੍ਰੀ ਬਲਜੀਤ ਸਿੰਘ ਸੰਧੂ ਅਤੇ ਦਵਿੰਦਰ ਸਿੰਘ ਸੰਧੂ ਦੇ ਖਿਲਾਫ ਪੁਲਿਸ ਸਟੇਸ਼ਨ ਸੈਕਟਰ 17, ਚੰਡੀਗੜ੍ਹ ਵਿਖੇ ਦਰਜ ਕੀਤਾ ਗਿਆ ਸੀ। ਇਥੇ ਇਹ ਦਸਣਯੋਗ ਹੈ ਕਿ ਇਹ ਦੋਵੇ ਡਾਇਰੈਕਟਰ ਕੈਨੇਡਾ ਦੇ ਸ਼ਹਿਰੀ ਹਨ ਇਸ ਕਰਕੇ ਇਹ ਲਾਇਸੰਸ ਰਿਜਰਵ ਬੈਂਕ ਆਫ ਇੰਡੀਆਂ ਦੀ ਅਪਰੂਵਲ ਤੋਂ ਬਿਨ੍ਹਾਂ ਅਪਲਾਈ ਨਹੀ ਕਰ ਸਕਦੇ ਸਨ। ਇਸ ਸਬੰਧੀ ਜ਼ਿਲ੍ਹਾ ਅਟਾਰਨੀ ਐਸ.ਏ.ਐਸ.ਨਗਰ ਦਾ ਕਾਨੂੰਨੀ ਪੱਖ ਵੀ ਲਿਆ ਗਿਆ ਅਤੇ ਇਸ ਪੱਖ ਤੋ ਇਲਾਵਾ ਹੋਰਨਾਂ ਪੱਖਾਂ ਘੋਖ ਕਰਨ ਉਪਰੰਤ ਹੀ ਇਮੀਗ੍ਰੇਸ਼ਨ ਕੰਪਨੀ ਦਾ ਲਾਇਸੰਸ ਰੱਦ ਕੀਤਾ ਗਿਆ ਹੈ। —PTC News