ਹੁਣ ਇਸ ਦੇ
ਹੁਣ ਇਸ ਦੇਸ਼ 'ਚ ਬਿਨਾ ਵੀਜ਼ਾ ਦਾਖਲ ਹੋ ਸਕਣਗੇ ਇਹ 80 ਦੇਸ਼ ਦੋਹਾ (ਰਾਇਟਰ) : ਅਰਬ ਦੇਸ਼ਾਂ ਦੀ ਪਾਬੰਦੀ ਦਾ ਸਾਹਮਣਾ ਕਰ ਰਹੇ ਕਤਰ ਨੇ 80 ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਮੁਕਤ ਦਾਖਲੇ ਦੀ ਇਜਾਜ਼ਤ ਦੇਣ ਦਾ ਐਲਾਨ ਕੀਤਾ ਹੈ। ਇਸ ਸੂਚੀ ਵਿਚ ਭਾਰਤ ਦੇ ਇਲਾਵਾ ਬਰਤਾਨੀਆ, ਅਮਰੀਕਾ, ਕੈਨੇਡਾ, ਦੱਖਣੀ ਅਫ਼ਰੀਕਾ, ਆਸਟ੫ੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ ਸ਼ਾਮਿਲ ਹਨ। ਪਾਕਿਸਤਾਨ ਨੂੰ ਇਸ ਵਿਚ ਥਾਂ ਨਹੀਂ ਦਿੱਤੀ ਗਈ ਹੈ। ਕਤਰ ਸੈਰ-ਸਪਾਟਾ ਅਥਾਰਟੀ (ਕਿਊਟੀਏ) ਦੇ ਕਾਰਜਕਾਰੀ ਪ੍ਰਧਾਨ ਹਸਨ ਅਲ ਇਬਰਾਹਿਮ ਨੇ ਕਿਹਾ ਕਿ ਵੀਜ਼ਾ ਮੁਕਤ ਯਾਤਰਾ ਹੁਕਮ ਨੂੰ ਤੱਤਕਾਲ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 80 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਦੇਸ਼ ‘ਚ ਦਾਖਲੇ ਦੀ ਇਜਾਜ਼ਤ ਦੇਣ ਦੇ ਨਾਲ ਹੀ ਕਤਰ ਖੇਤਰ ਦਾ ਸਭ ਤੋਂ ਜ਼ਿਆਦਾ ਖੁੱਲਾ ਦੇਸ਼ ਹੋ ਗਿਆ ਹੈ। ਸੈਲਾਨੀ ਕਤਰ ਦੀ ਮੇਜ਼ਬਾਨੀ, ਸੱਭਿਆਚਾਰਕ ਵਿਰਾਸਤ ਅਤੇ ਕੁਦਰਤੀ ਨਜ਼ਾਰੇ ਦਾ ਲੁਤਫ਼ ਉਠਾ ਸਕਣਗੇ। ਇਸ ਸੂਚੀ ‘ਚ ਸ਼ਾਮਿਲ ਦੇਸ਼ਾਂ ਦੇ ਨਾਗਰਿਕਾਂ ਨੂੰ ਕਤਰ ਆਉਣ ਲਈ ਕੋਈ ਵੀਜ਼ਾ ਅਰਜ਼ੀ ਜਾਂ ਫੀਸ ਨਹੀਂ ਦੇਣੀ ਪਵੇਗੀ। ਉਨ੍ਹਾਂ ਨੂੰ ਦਾਖਲੇ ਵਾਲੇ ਸਥਾਨ ‘ਤੇ ਹੀ ਖ਼ਾਸ ਛੋਟ ਦਿੱਤੀ ਜਾਵੇਗੀ। ਬਸ ਇਸ ਦੇ ਲਈ ਸਬੰਧਤ ਵਿਅਕਤੀ ਕੋਲ ਪਾਸਪੋਰਟ (ਘੱਟੋ ਘੱਟ ਛੇ ਮਹੀਨੇ ਦੀ ਵੈਧਤਾ) ਅਤੇ ਵਾਪਸੀ ਦੀ ਟਿਕਟ ਹੋਣਾ ਲਾਜ਼ਮੀ ਹੈ। ਦੋ ਸੂਚੀਆਂ 80 ਦੇਸ਼ ਵੀਜ਼ੇ ਤੋਂ ਛੋਟ ਦੇਣ ਵਾਲੇ ਦੇਸ਼ਾਂ ਦੀਆਂ ਦੋ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ। ਪਹਿਲੀ ਸੂਚੀ ਵਿਚ 33 ਦੇਸ਼ ਸ਼ਾਮਿਲ ਹਨ ਜਿਨ੍ਹਾਂ ਦੇ ਨਾਗਰਿਕਾਂ ਨੂੰ ਦਿੱਤੀ ਗਈ ਛੋਟ 180 ਦਿਨਾਂ ਲਈ ਵੈਧ ਰਹੇਗੀ ਅਤੇ ਉਹ 90 ਦਿਨਾਂ ਤਕ ਕਤਰ ‘ਚ ਰਹਿ ਸਕਣਗੇ। ਦੂਜੀ ਸੂਚੀ ‘ਚ 47 ਦੇਸ਼ (ਭਾਰਤ, ਅਮਰੀਕਾ, ਬਰਤਾਨੀਆ ਸਮੇਤ) ਹਨ। ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਦਿੱਤੀ ਗਈ ਛੋਟ 30 ਦਿਨਾਂ ਲਈ ਵੈਧ ਹੋਵੇਗੀ ਅਤੇ ਉਹ ਇੰਨੇ ਹੀ ਦਿਨ ਕਤਰ ‘ਚ ਰਹਿ ਸਕਣਗੇ। ਬਾਅਦ ‘ਚ ਇਸ ਨੂੰ 30 ਦਿਨਾਂ ਲਈ ਹੋਰ ਵਧਾਇਆ ਜਾ ਸਕਦਾ ਹੈ।